ਬਾਦਲ ਤੇ ਸਰਕਾਰ ਦੀ ਬਣਾਈ ਧਮਦਮੀ ਟਕਸਾਲ ਦੇ ਮੁੱਖੀ ਧੁੱਮਾ ਪਹੁੰਚੇ ਕੁੰਭ ਦੇ ਮੇਲੇ

01 February 2025

ਅਖੌਤੀ ਧਮਦਮੀ ਟਕਸਾਲ ਦੇ ਮੁੱਖੀ ਜਿਸ ਨੂੰ ਭਾਰਤ ਦੀ ਸਰਕਾਰ ਅਤੇ ਬਾਦਲ ਨੇ ਮੁੱਖੀ ਥਾਪੀਆ ਸੀ ਅਪਣੇ ਆਕਵਾਂ ਨੂੰ ਖੁਸ਼ ਕਰਨ ਸਿੱਖ ਸਿਧਾਂਤਾ ਦੇ ਉਲਟ ਕੁੰਭ ਦੇ ਮੇਲੇ ਡੁਬਕੀ ਮਾਰਨ ਗਏ। ਜਿਕਰ ਯੋਗ ਹੈ ਕਿ ਵਾਇਰਲ ਹੋਈ ਵਿਡਿਓ ਵਿੱਚ ਉਹ ਸ਼ਿਵ ਸੈਨਾ ਦੇ ਨਿਸ਼ਾਂਤ ਸ਼ਰਮਾ ਨਾਲ ਦੇਖੇ ਗਏ, ਇਹ ਉਹ ਹੀ ਨਿਸ਼ਾਂਤ ਸ਼ਰਮਾ ਹੈ ਜੋ ਸਿੱਖਾ ਖਿਲਾਫ ਬੋਲਦਾ ਰਹਿੰਦਾ ਹੈ ਤੇ ਇਸ ਨੇ ਭਾਈ ਹਵਾਰਾ ਤੇ ਹਮਲਾ ਕਰਨ ਦੀ ਕੌਸ਼ਿਸ਼ ਵੀ ਕੀਤੀ ਸੀ ਤੇ ਭਾਈ ਜਗਤਾਰ ਸਿੰਘ ਹਵਾਰਾ ਤੋ ਚਪੇੜ ਖਾਦੀ ਸੀ ,ਇਹ ਇਨਸਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਿਲਾਫ ਵੀ ਗੱਲਤ ਸ਼ਬਦ ਬੋਲਦਾ ਰਿਹਾ ਹੈ । ਧੂਮੇ ਤੇ ਨਿਸ਼ਾਂਤ ਸ਼ਰਮੇ ਦੀ ਦੋਸਤੀ ਤੋ ਕਈ ਭੇਦ ਸਾਹਮਣੇ ਆਏ ਹਨ ।ਪਿੱਛੇ ਜਹੇ ਧੂਮੇ ਨੇ ਮਹਾਰਾਸ਼ਟਰ ਚ ਬੀਜੇਪੀ ਦੀ ਸਪੋਰਟ ਵੀ ਕੀਤੀ ਸੀ। ਯਾਦ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਅਪਣੀ ਸ਼ਹੀਦੀ ਤੋ ਪਹਿਲਾ ਅਗਲਾ ਮੁੱਖੀ ਨਹੀ ਸੀ ਥਾਪੀਆ ਤੇ ਧੂੰਮੇ ਨੂੰ ਸਰਕਾਰ ਦੇ ਸ਼ਹਿ ਤੇ ਹੀ ਮੁਖੀ ਬਣਾਇਆ ਗਿਆ ਸੀ। ਸਿੱਖ ਕੌਮ ਦੀ ਅਜਾਦੀ ਦੀ ਮਹਿੰਮ ਚ ਵੀ ਧੂਮੇ ਦਾ ਰੋਲ ਹਮੇਸ਼ਾ ਸਰਕਾਰ ਪੱਖੀ ਰਿਹਾ ਹੈ। ਐਵੇ ਲੱਗ ਰਿਹਾ ਹੈ ਧੂਮੇ ਨੂੰ ਗੁਰਬਾਣੀ ਦੀ ਜਾਣਕਾਰੀ ਨਹੀ ਹੈ ਜਿਸ ਚ ਗੁਰੂ ਸਾਹਿਬ ਨੇ ਕਿਹਾ ਸੀ।
ਜਬ ਲਗ ਖ਼ਾਲਸਾ ਰਹੇ ਨਿਆਰਾ ॥
ਤਬ ਲਗ ਤੇਜ ਦੀਉ ਮੈ ਸਾਰਾ ॥
ਜਬ ਇਹ ਗਹੈ ਬਿਪਰਨ ਕੀ ਰੀਤ ॥
ਮੈ ਨ ਕਰੋਂ ਇਨ ਕੀ ਪ੍ਰਤੀਤ ॥

©Copyright. All rights reserved.

We need your consent to load the translations

We use a third-party service to translate the website content that may collect data about your activity. Please review the details in the privacy policy and accept the service to view the translations.